ਵਿਜੇ ਧਨੋਆ, Sylvan Learning ਵਿਖੇ ਡਾਇਰੈਕਟਰ, ਦੀ ਇੰਟਰਵਿਊ ਪੰਜਾਬੀ ਵਿੱਚ ਸੁਣਨ ਲਈ ਇੱਥੇ ਕਲਿੱਕ ਕਰੋ।

Sylvan Learning ਹਰ ਉਮਰ ਅਤੇ ਨਿਪੁੰਨਤਾ ਦੇ ਪੱਧਰ ਵਾਲੇ ਵਿਦਿਆਰਥੀਆਂ ਨੂੰ ਨਿਜੀ ਸਿੱਖਿਆ ਅਤੇ ਸੰਪੂਰਕ ਪੜ੍ਹਾਈ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਸੰਸਥਾ ਹੈ।

Sylvan ਵਿਖੇ ਸਾਡੇ ਉਤਸ਼ਾਹੀ ਅਤੇ ਧਿਆਨ ਰੱਖਣ ਵਾਲੇ ਟਿਊਟਰ ਵਿਦਿਆਰਥੀਆਂ ਲਈ ਸਕੂਲ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਲੋੜੀਂਦੇ ਹੁਨਰਾਂ, ਆਦਤਾਂ ਅਤੇ ਰਵੱਈਏ ਨੂੰ ਹੱਲਾਸ਼ੇਰੀ ਦੇਣ ਲਈ ਵਿਅਕਤੀਗਤ ਸਿਖਿਆ ਦੀਆਂ ਯੋਜਨਾਵਾਂ ਤਿਆਰ ਕਰਦੇ ਹਨ। ਹਿਸਾਬ, ਪੜ੍ਹਨਾ, ਲਿਖਣਾ, ਪੜ੍ਹਾਈ ਕਰਨ ਸਬੰਧੀ ਸੁਚੱਜ, ਹੋਮਵਰਕ ਵਿੱਚ ਮਦਦ, ਟੈਸਟ ਦੀ ਤਿਆਰੀ ਲਈ ਨਿਜੀ ਪੜ੍ਹਾਈ ਅਤੇ ਕਈ ਹੋਰ ਸੇਵਾਵਾਂ ਵਾਜਬ ਕੀਮਤਾਂ 'ਤੇ ਉਪਲਬਧ ਹਨ।

ਸਟਡੀ ਸਕਿੱਲਜ਼

Sylvan ਦਾ ਸਟਡੀ ਸਕਿੱਲਜ਼ ਤੁਹਾਡੇ ਬੱਚੇ ਦੀ ਸਕੂਲ ਵਿਚਲੀ ਕਾਰਗੁਜ਼ਾਰੀ ਵਿੱਚ ਸੱਚ ਮੁਚ ਬਹੁਤ ਫ਼ਰਕ ਲਿਆ ਸਕਦਾ ਹੈ। ਬੀ.ਸੀ. ਵਿੱਚ ਸਾਡੀ ਮਾਹਰਾਂ ਦੀ ਟੀਮ ਵਧੇਰੇ ਵਿਵਸਥਤ ਅਤੇ ਵਿਸ਼ਵਾਸਪੂਰਨ ਬਣਨ ਵਿੱਚ ਤੁਹਾਡੇ ਬੱਚੇ ਦੀ ਮਦਦ ਕਰ ਸਕਦੀ ਹੈ।

ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:

  • ਕੀ ਤੁਹਾਨੂੰ ਆਪਣੇ ਬੱਚੇ ਨੂੰ ਹੋਮਵਰਕ ਕਰਨ ਲਈ ਬਾਰ-ਬਾਰ ਟੋਕਣਾ ਪੈਂਦਾ ਹੈ?
  • ਕੀ ਤੁਹਾਡੇ ਬੱਚੇ ਨੂੰ ਆਪਣਾ ਹੋਮਵਰਕ ਖ਼ਤਮ ਕਰਨ ਲਈ ਤੁਹਾਡੀ ਮਦਦ ਦੀ ਲੋੜ ਪੈਂਦੀ ਹੈ?
  • ਕੀ ਹੋਮਵਰਕ ਕਰਨ ਵਿੱਚ ਲੋੜ ਨਾਲੋਂ ਵੱਧ ਸਮਾਂ ਲੱਗਦਾ ਹੈ?
  • ਕੀ ਤੁਹਾਡਾ ਬੱਚਾ ਟੈਸਟਾਂ ਦੀ ਤਿਆਰੀ ਕਰਨ ਲਈ ਪੜ੍ਹਨ ਤੋਂ ਕੰਨੀ ਕਤਰਾਉਂਦਾ ਹੈ?
  • ਕੀ ਤੁਹਾਡਾ ਅਲ੍ਹੜ ਉਮਰ ਦਾ ਬੱਚਾ ਸਕੂਲ ਦੇ ਜ਼ਰੂਰੀ ਕੰਮ ਨੂੰ ਆਖ਼ਰੀ ਦਿਨ 'ਤੇ ਕਰਦਾ ਹੈ?
  • ਕੀ ਤੁਹਾਡਾ ਅਲ੍ਹੜ ਉਮਰ ਦਾ ਬੱਚਾ ਆਪਣਾ ਹੋਮਵਰਕ ਦੇਰ ਨਾਲ ਜਾਂ ਅਧੂਰਾ ਜਮ੍ਹਾਂ ਕਰਵਾਉਂਦਾ ਹੈ ਜਾਂ ਜਮ੍ਹਾਂ ਕਰਵਾਉਂਦਾ ਹੀ ਨਹੀਂ?
  • ਕੀ ਉਸ ਦੇ ਟੈਸਟ ਵਿਚਲੇ ਨੰਬਰ ਕਲਾਸ ਦੇ ਕੰਮ ਵਿੱਚ ਮਿਲੇ ਨੰਬਰਾਂ ਤੋਂ ਘੱਟ ਹਨ?
  • ਕੀ ਤੁਹਾਡਾ ਬੱਚਾ ਟੈਸਟ ਤੋਂ ਪਹਿਲਾਂ ਚਿੰਤਤ ਮਹਿਸੂਸ ਕਰਦਾ ਹੈ?
  • ਕੀ ਤੁਹਾਡਾ ਬੱਚਾ ਆਪਣਾ ਹੋਮਵਰਕ ਸਮਝਣ ਲਈ ਤੁਹਾਡੇ 'ਤੇ ਨਿਰਭਰ ਹੈ?
  • ਕੀ ਤੁਹਾਡੇ ਬੱਚੇ ਦੇ ਡੈਸਕ, ਲੌਕਰ ਅਤੇ/ਜਾਂ ਬੈਕਪੈਕ ਵਿੱਚ ਖਿਲਾਰਾ ਪਿਆ ਹੋਇਆ ਹੈ?
  • ਕੀ ਤੁਹਾਡੇ ਬੱਚੇ ਦਾ ਪਲੈਨਰ ਉਸ ਦੇ ਲੌਕਰ ਵਿੱਚ ਸਭ ਤੋਂ ਥੱਲੇ ਪਿਆ ਹੈ ਅਤੇ ਉਸ ਦੀ ਵਰਤੋਂ ਨਹੀਂ ਕੀਤੀ ਗਈ?
  • ਕੀ ਤੁਹਾਡੇ ਅਲ੍ਹੜ ਉਮਰ ਦੇ ਬੱਚੇ ਦੁਆਰਾ ਲਿਖੇ ਗਏ ਨੋਟਸ ਪੜ੍ਹਨੇ ਔਖੇ ਹੁੰਦੇ ਹਨ?

ਸਕੋਰ: ਜੇ ਤੁਹਾਡਾ ਜਵਾਬ ਹਾਂ ਹੈ:

  • 12 ਵਿੱਚੋਂ 2 ਸਵਾਲਾਂ ਲਈ - ਤੁਹਾਡੇ ਬੱਚੇ ਨੂੰ ਮੁਸ਼ਕਲ ਨਹੀਂ ਆਵੇਗੀ।
  • 12 ਵਿੱਚੋਂ 3-7 ਸਵਾਲਾਂ ਲਈ - ਮੁਸ਼ਕਲਾਂ ਪਣਪ ਰਹੀਆਂ ਹਨ। ਅਜਿਹਾ ਬਹੁਤੀ ਦੇਰ ਤੱਕ ਨਾ ਹੋਣ ਦਿਓ।
  • 12 ਵਿੱਚੋਂ 8 ਤੋਂ ਵੱਧ ਸਵਾਲਾਂ ਲਈ - ਹੁਣੇ ਫ਼ੋਨ ਕਰੋ! ਤੁਹਾਡਾ ਬੱਚਾ ਇਸ ਪ੍ਰੋਗਰਾਮ ਲਈ ਉੱਤਮ ਉਮੀਦਵਾਰ ਹੈ।

 

Sylvan ਗਰੰਟੀ
Sylvan ਵੱਲੋਂ ਗਰੰਟੀ ਦਿੱਤੀ ਜਾਂਦੀ ਹੈ ਕਿ 36 ਘੰਟੇ (12 ਹਫਤਿਆਂ ਲਈ, ਹਰ ਹਫਤੇ 3 ਘੰਟੇ) ਦੀ ਸਿਖਲਾਈ ਨਾਲ ਤੁਹਾਡੇ ਬੱਚੇ ਦੀ ਹਿਸਾਬ ਵਿੱਚ ਜਾਂ ਪੜ੍ਹਨ ਅਤੇ ਸਮਝਣ ਵਿੱਚ ਪੂਰੇ ਇੱਕ ਗਰੇਡ ਲੈਵਲ ਦੇ ਬਰਾਬਰ ਦਾ ਸੁਧਾਰ ਹੋਵੇਗਾ। ਜੇ ਤੁਹਾਡਾ ਬੱਚਾ ਇਹ ਸੁਧਾਰ ਨਹੀਂ ਵਿਖਾ ਪਾਉਂਦਾ ਤਾਂ ਉਸਨੂੰ 12 ਘੰਟੇ ਮੁਫਤ ਦਿੱਤੇ ਜਾਣਗੇ। ਮੁਢਲੇ ਅਤੇ 36 ਘੰਟੇ ਉਪਰੰਤ ਕੀਤੇ Sylvan skills assessment ਨਤੀਜਿਆਂ ਤੇ ਅਧਾਰਤ ਗਰੰਟੀ ਸਿਰਫ ਸਹਿਯੋਗੀ Sylvan ਲੋਕੇਸ਼ਨਾਂ ਤੇ ਉਪਲਬਧ ਹੈ। ਪੂਰੇ ਵੇਰਵੇ ਲਈ ਫੋਨ ਕਰੋ। ਕੁੱਝ ਪਾਬੰਦੀਆਂ ਲਾਗੂ ਹਨ।

ਵਿਜੇ ਨਾਲ ਆਪਣੀਆਂ ਜ਼ਰੂਰਤਾਂ ਬਾਰੇ ਸਲਾਹ ਕਰਨ ਲਈ  604.582.3332 ਤੇ ਫੋਨ ਕਰੋ।

Locate Now
Parents believe in Sylvan
"My daughter started this program with no confidence to read and really struggled; she now wants to read to me all the time. Her school told me that she would never make it through the third grade and now they are telling me she will have no problem. I cannot thank you enough."
Angela T., Sylvan parent